ਜਜ਼ਬਾਤ ਕੁਝ ਵੱਖਰੇ
19 ਸਾਲ ਦੇ ਸ਼ਾਨਾਮੱਤੇ ਸਫ਼ਰ 'ਚ 'ਸੰਗੀਤ ਦਰਪਣ' ਨੇ ਪਾਠਕਾਂ ਲਈ ਹਮੇਸ਼ਾ ਕੁੱਝ ਨਵਾਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਤਵਿਆਂ ਵਾਲੇ ਦੌਰ ਦੇ ਗਾਇਕਾਂ, ਨਵੇਂ ਪੀੜੀ ਦੇ ਚਰਚਿਤ ਫ਼ਨਕਾਰਾਂ, ਪੁਰਾਣੀਆਂ ਪੰਜਾਬੀ, ਹਿੰਦੀ ਤੇ ਨਵੀਂਆਂ ਫ਼ਿਲਮਾਂ ਬਾਰੇ ਭਰਪੂਰ ਜਾਣਕਾਰੀ ਦੇਣਾ ਅਸੀਂ ਆਪਣਾ ਫ਼ਰਜ਼ ਸਮਝਿਆ।
ਹਾਲਾਤ ਦੇ ਵਾਰ-ਵਾਰ ਪਲਟੀ ਮਾਰਨ ਦੇ ਬਾਵਜੂਦ 'ਸੰਗੀਤ ਦਰਪਣ' ਨਾ ਰੁਕਿਆ, ਨਾ ਝੁਕਿਆ। ਪਹਿਲੇ ਦਿਨੋਂ ਟੀਮ ਦੀ ਸੋਚ ਸੀ ਕਿ ਸੰਗੀਤ ਖੇਤਰ ਦੀਆਂ ਉਹ ਗੱਲਾਂ, ਜਿਹੜੀਆਂ ਆਮ ਤੌਰ 'ਤੇ ਪਾਠਕਾਂ ਤੱਕ ਨਹੀਂ ਪੁੱਜਦੀਆਂ, ਜ਼ਰੂਰ ਦੱਸੀਆਂ ਜਾਣ। ਹਿੰਦੀ ਸਿਨੇਮੇ ਬਾਰੇ ਅਕਸਰ ਅਖ਼ਬਾਰਾਂ, ਰਸਾਲਿਆਂ ਵਿੱਚ 'ਗੌਸਿਪ' ਛਪਦੇ ਹਨ, ਪਰ ਪੰਜਾਬੀ ਕਲਾਕਾਰਾਂ ਲਈ ਇਸ ਸਭ ਦੀ ਘਾਟ ਪਹਿਲਾਂ ਵੀ ਸੀ ਤੇ ਅੱਜ ਵੀ ਹੈ।
'ਸੰਗੀਤ ਦਰਪਣ' ਨੇ ਹਮੇਸ਼ਾ ਕੋਸ਼ਿਸ਼ ਕੀਤੀ ਕਿ ਇਹ ਘਾਟ ਦੂਰ ਕੀਤੀ ਜਾਵੇ। ਗ਼ਲਤ ਨੂੰ ਗ਼ਲਤ ਤੇ ਸਹੀ ਨੂੰ ਸਹੀ ਕਹਿਣਾ ਸਾਡੀ ਸੋਚ ਦਾ ਹਿੱਸਾ ਰਿਹਾ। ਏਨੇ ਲੰਮੇ ਸਮੇਂ ਸਫ਼ਰ ਵਿੱਚ ਕਈ ਮੈਗ਼ਜ਼ੀਨ ਧੂਮ-ਧੜੱਕੇ ਨਾਲ ਸ਼ੁਰੂ ਤੇ ਫੇਰ ਬੰਦ ਹੋਏ। ਉਨਾਂਂ ਦੇ ਵੱਖੋ-ਵੱਖਰੇ ਕਾਰਨ ਹੋ ਸਕਦੇ ਹਨ, ਪਰ ਸਾਡੀ ਲਗਾਤਾਰਤਾ ਦਾ ਸਿਰਫ਼ ਇੱਕੋ ਕਾਰਨ ਹੈ ਕਿ ਜੋ ਸੋਚ ਪਹਿਲੇ ਅੰਕ ਵੇਲ਼ੇ ਸੀ, ਅੱਜ 19 ਸਾਲ ਬਾਅਦ ਵੀ ਉਹੀ ਹੈ।
ਮੰਨਣਯੋਗ ਹੈ ਕਿ ਸੋਸ਼ਲ ਮੀਡੀਆ ਦਾ ਪ੍ਰਭਾਵ ਕਬੂਲਦਿਆਂ ਪ੍ਰਿੰਟ ਮੀਡੀਆ 'ਤੇ ਅਸਰ ਪੈ ਰਿਹਾ, ਪਰ ਹੁਣ 'ਸੰਗੀਤ ਦਰਪਣ' ਤੁਹਾਨੂੰ ਵੈੱਬਸਾਈਟ 'ਤੇ ਵੀ ਮਿਲ ਰਿਹਾ ਤੇ ਜਲਦ ਹੀ 'ਯੂ ਟਿਊਬ', 'ਫੇਸਬੁਕ' ਤੇ ਹੋਰ ਮਾਧਿਅਮਾਂ ਰਾਹੀਂ ਕਲਾ ਖੇਤਰ ਨਾਲ ਜੁੜੇ ਲੋਕਾਂ ਦੀਆਂ ਸਹੀ ਤੇ ਸੱਚੀਆਂ ਮੁਲਾਕਾਤਾਂ ਤੁਹਾਡੇ ਸਨਮੁਖ ਹੋਇਆ ਕਰਨਗੀਆਂ।
ਤੁਹਾਡੇ ਪਿਆਰ-ਸਤਿਕਾਰ ਲਈ ਆਸਵੰਦ।
- ਤਰਨਜੀਤ ਸਿੰਘ ਕਿੰਨੜਾ
Australian Music Centre, Ultimo NSW, Australia
1234567890
© 2018 Stereo . All Rights Reserved | Design by Myl